Punjabi Grammar Notes for Punjab Govt. Exams- ਪੜਨਾਂਵ / Pronoun
Punjabi Grammar Notes for Punjab Govt. Exams- ਪੜਨਾਂਵ / Pronoun :
ਉਹ ਸ਼ਬਦ ਹੈ ਜੋ ਕਿਸੇ ਨਾਂਵ ਦੀ ਥਾਂ ਵਰਤਿਆ ਜਾਵੇ ਤਾਂ ਜੋ ਨਾਂਵ ਸ਼ਬਦ ਨੂੰ ਵਾਰ-ਵਾਰ ਨਾ ਦੁਹਰਾਉਣਾ ਪਵੇ, ਜਿਵੇਂ:- ਉਹ, ਮੈਂ, ਤੂੰ, ਮੇਰੇ, ਉਸਦੇ, ਸਾਡੇ ਆਦਿ।
ਪੜਨਾਂਵ ਦੀਆਂ ਕਿਸਮਾਂ
ਪੜਨਾਂਵ ਛੇ ਪ੍ਰਕਾਰ ਦੇ ਹਨ:-
- ਪੁਰਖ ਵਾਚਕ ਪੜਨਾਂਵ :
ਜਿਹੜੇ ਪੜਨਾਂਵ ਕੇਵਲ ਪੁਰਖਾਂ ਦੇ ਨਾਂਵ(ਭਾਵ ਆਪਣੇ ਜਾਂ ਕਿਸੇ ਹੋਰ ਦੇ ਨਾਮ) ਦੀ ਥਾਂ ਵਰਤੇ ਜਾਂਦੇ ਹਨ, ਉਹਨਾਂ ਨੂੰ ਪੁਰਖ ਵਾਚਕ ਪੜਨਾਂਵ ਆਖਦੇ ਹਨ, ਜਿਵੇਂ:- ਅਸੀਂ, ਤੁਸੀਂ, ਮੈਂ, ਉਹ, ਆਦਿ।
ਪੁਰਖ : ਗੱਲਬਾਤ ਕਰਨ ਦੇ ਆਧਾਰ ਉੱਤੇ ਪੁਰਖ ਤਿੰਨ ਪ੍ਰਕਾਰ ਦੇ ਹੁੰਦੇ ਹਨ। ਇਸ ਲਈ ਪੁਰਖ ਵਾਚਕ ਪੜਨਾਂਵ ਵੀ ਤਿੰਨ ਪ੍ਰਕਾਰ ਦੇ ਹੁੰਦੇ ਹਨ।
(ੳ) ਉੱਤਮ ਪੁਰਖ : ਗੱਲ ਕਰਨ ਵਾਲੇ ਨੂੰ ਉੱਤਮ ਪੁਰਖ ਮੰਨਿਆ ਜਾਂਦਾ ਹੈ, ਜਿਵੇਂ:- ਮੈਂ, ਅਸੀਂ, ਸਾਨੂੰ, ਮੇਰੇ, ਆਦਿ ਉੱਤਮ ਪੁਰਖ ਵਾਚਕ ਪੜਨਾਂਵ ਹਨ।
(ਅ) ਮੱਧਮ ਪੁਰਖ : ਜਿਸ ਪੁਰਖ ਨਾਲ ਗੱਲ ਕੀਤੀ ਜਾਵੇ ਉਸਨੂੰ ਮੱਧਮ ਪੁਰਖ ਕਹਿੰਦੇ ਹਨ, ਜਿਵੇਂ:- ਤੂੰ, ਤੁਸੀਂ, ਆਦਿ ਮੱਧਮ ਪੁਰਖ ਵਾਚਕ ਪੜਨਾਂਵ ਹਨ।
(ੲ) ਅੱਨ ਪੁਰਖ : ਜਿਸ ਪੁਰਖ ਬਾਰੇ ਗੱਲ ਕੀਤੀ ਜਾਵੇ ਉਸਨੂੰ ਅੱਨ ਪੁਰਖ ਜਾਂ ਤੀਜਾ ਪੁਰਖ ਮੰਨਿਆ ਜਾਂਦਾ ਹੈ, ਜਿਵੇਂ:- ਉਹ, ਉਹਨਾਂ , ਅੱਨ ਮਤੀਏ (ਦੂਸਰੇ ਵਿਸ਼ਵਾਸ਼ ਵਾਲੇ), ਆਦਿ। - ਨਿੱਜ ਵਾਚਕ ਪੜਨਾਂਵ :
ਗੱਲਬਾਤ ਵਿੱਚ ਗੱਲ ਕਰਨ ਵਾਲੇ ਦੀ ਥਾਂ ਵਰਤਿਆ ਜਾਣ ਵਾਲਾ ਪੜਨਾਂਵ ਜਿਹੜਾ ਗੱਲ ਕਰਨ ਵਾਲੇ ਨੂੰ ਵਿਸ਼ੇਸ਼ਤਾ ਪ੍ਰਦਾਨ ਕਰੇ, ਉਸਨੂੰ ਨਿੱਜ ਵਾਚਕ ਪੜਨਾਂਵ ਕਹਿੰਦੇ ਹਨ।
ਜਿਵੇਂ:- ਮੈਂ ਆਪ ਉਸਨੂੰ ਛੱਡ ਆਵਾਂਗਾ। ਇਸ ਵਾਕ ਵਿੱਚ ” ਆਪ ” ਨਿੱਜ ਵਾਚਕ ਪੜਨਾਂਵ ਹੈ।
- ਸੰਬੰਧ ਵਾਚਕ ਪੜਨਾਂਵ :
ਜਿਹੜੇ ਸ਼ਬਦ ਪੜਨਾਂਵ ਹੋਣ ਦੇ ਨਾਲ-ਨਾਲ ਯੋਜਕ ਵਾਂਗ, ਇਕ ਵਾਕ ਨੂੰ ਦੂਜੇ ਵਾਕ ਨਾਲ ਜੋੜਨ, ਉਹਨਾਂ ਨੂੰ ਸੰਬੰਧ ਵਾਚਕ ਪੜਨਾਂਵ ਕਹਿੰਦੇ ਹਨ,
ਜਿਵੇਂ : ਜਿਹੜਾ ਸਰੀਰਕ ਕੰਮ ਕਰੇਗਾ ਉਸਨੂੰ ਭੁੱਖ ਵੀ ਚੰਗੀ ਲਗੇਗੀ, ਵਿੱਚ ਸ਼ਬਦ “ਜਿਹੜਾ” ਸੰਬੰਧ ਵਾਚਕ ਪੜਨਾਂਵ ਹੈ।
- ਪ੍ਰਸ਼ਨ-ਵਾਚਕ ਪੜਨਾਂਵ :
ਜਿਹੜੇ ਸ਼ਬਦ ਪੜਨਾਂਵ ਹੋਣ ਦੇ ਨਾਲ-ਨਾਲ ਪ੍ਰਸ਼ਨ ਲਈ ਵਰਤੇ ਜਾਣ, ਉਹਨਾਂ ਨੂੰ ਪ੍ਰਸ਼ਨ ਵਾਚਕ ਪੜਨਾਂਵ ਆਖਦੇ ਹਨ।
ਜਿਵੇਂ : ਕੌਣ ਰੌਲਾ ਪਾ ਰਿਹਾ ਹੈ ? ਜਾਂ , ਕੌਣ ਚਾਹੁੰਦਾ ਹੈ ਕਿ ਮੈਂ ਕਿਸੇ ਦੇ ਅਧੀਨ ਹੋਵਾਂ? ਜਾਂ , ਇਹ ਜੁੱਤੀ ਕਿਸ ਦੀ ਹੈ? ਇਹਨਾਂ ਵਾਕਾਂ ਵਿੱਚ ਸ਼ਬਦ “ਕੌਣ ” ਅਤੇ ” ਕਿਸ ਦੀ ” ਪ੍ਰਸ਼ਨ ਵਾਚਕ ਪੜਨਾਂਵ ਹਨ।
- ਨਿਸਚੇ-ਵਾਚਕ ਪੜਨਾਂਵ :
ਜਿਹੜੇ ਪੜਨਾਂਵ ਦੂਰ ਜਾਂ ਨੇੜੇ ਦੀਆਂ ਚੀਜ਼ਾਂ ਵਲ ਸੰਕੇਤ ਕਰਨ ਅਤੇ ਉਹਨਾਂ ਚੀਜ਼ਾਂ ਦੀ ਥਾਂ ਪੜਨਾਂਵ ਦੇ ਰੂਪ ਵਿੱਚ ਵਰਤੇ ਜਾਣ, ਉਹਨਾਂ ਨੂੰ ਨਿਸਚੇ ਵਾਚਕ ਪੜਨਾਂਵ ਆਖਦੇ ਹਨ। ਜਿਵੇਂ : ਉਹ ਡਿੱਗ ਪਿਆ ਹੈ। ਇਹ ਸੜਕ ਬਹੁਤ ਚੰਗੀ ਹੈ। ਇਹਨਾਂ ਵਾਕਾਂ ਵਿੱਚ ਸ਼ਬਦ “ਉਹ ” ਅਤੇ “ਇਹ ” ਨਿਸਚੇ ਵਾਚਕ ਪੜਨਾਂਵ ਹਨ।
- ਅਨਿਸ਼ਚੇ-ਵਾਚਕ ਪੜਨਾਂਵ :
ਉਹ ਪੜਨਾਂਵ ਜਿਹੜਾ ਕਿਸੇ ਵਸਤੂ ਦਾ ਅਨੁਮਾਨ ਤਾਂ ਪ੍ਰਗਟ ਕਰੇ, ਪਰੰਤੂ ਉਸਦੀ ਗਿਣਤੀ ਨਾ ਦੱਸੇ , ਉਸਨੂੰ ਅਨਿਸਚਿਤ ਪੜਨਾਂਵ ਆਖਦੇ ਹਨ।
ਜਿਵੇਂ :
(1) ਕਈ ਲੋਕ ਬੈਂਕ ਵੱਲ ਜਾ ਰਹੇ ਸਨ ਅਤੇ ਕਈ ਆ ਰਹੇ ਸਨ।
(2) ਸਭ ਜਾਣਦੇ ਹਨ ਕਿ ਪੜ੍ਹਨਾ ਚੰਗਾ ਕੰਮ ਹੈ।
(3) ਇਸ ਦੁਨੀਆਂ ਵਿੱਚ ਅਨੇਕ ਅਨਪੜ੍ਹ ਹਨ।
ਇਨ੍ਹਾਂ ਵਾਕਾਂ ਵਿੱਚ ਸ਼ਬਦ ‘ ਕਈ ‘, ‘ ਸਭ ‘ ਅਤੇ ‘ ਅਨੇਕ ‘ ਅਨਿਸਚਿਤ ਪੜਨਾਂਵ ਹਨ।
Summary / ਸਾਰ
View Fullscreenਅਭਿਆਸ
- ਪੜਨਾਂਵ ਤੋਂ ਕੀ ਭਾਵ ਹੈ ? ਨਾਂਵ ਅਤੇ ਪੜਨਾਂਵ ਦਾ ਫਰਕ ਸਪੱਸ਼ਟ ਕਰੋ ।
- ਪੜਨਾਂਵ ਦੀਆਂ ਕਿਸਮਾਂ ਉਦਾਹਰਨਾਂ ਦੇ ਕੇ ਸਮਝਾਉ ।
- ਪੁਰਖ ਵਾਚਕ ਪੜਨਾਂਵ ਕਿਸ ਨੂੰ ਆਖਦੇ ਹਨ ?
- ਪੁਰਖ ਵਾਚਕ ਪੜਨਾਂਵ ਕਿੰਨੀ ਪ੍ਰਕਾਰ ਦੇ ਹਨ ? ਉਦਾਹਰਨਾਂ ਦੇ ਕੇ ਸਮਝਾਉ ।
- ਹੇਠ ਲਿਖੇ ਵਾਕਾਂ ਵਿੱਚੋਂ ਪੜਨਾਂਵ ਚੁਣੋ ਅਤੇ ਪੜਨਾਂਵ ਦੀ ਕਿਸਮ ਵੀ ਲਿਖੋ।
ਸਭ੍ਹ ਨੇ ਹਿਸਾਬ ਦੇਣਾ ਹੈ ।
ਇਹ ਮੁੰਡਾ ਖੇਡ ਵਿੱਚ ਵਧੇਰੇ ਦਿਲਚਸਪੀ ਰੱਖਦਾ ਹੈ।
ਕਿਸ ਨੇ ਸ਼ਰਾਰਤ ਕੀਤੀ ਹੈ ?
ਮੋਹਨ ਚਲਾਕ ਹੈ, ਜੋ ਸ਼ਰਾਰਤ ਕਰਕੇ ਚੁੱਪ ਕਰ ਜਾਂਦਾ ਹੈ ।
Hope you like. Share with your friends. Sharing is caring. Keep on visiting.