Best Products for You – Amazon.in

Punjabi Grammar Notes for Punjab Govt. Exams- ਪੜਨਾਂਵ / Pronoun

Punjabi Grammar Notes for Punjab Govt. Exams- ਪੜਨਾਂਵ / Pronoun

Punjabi Grammar Notes for Punjab Govt. Exams- ਪੜਨਾਂਵ / Pronoun :

ਉਹ ਸ਼ਬਦ ਹੈ ਜੋ ਕਿਸੇ ਨਾਂਵ ਦੀ ਥਾਂ ਵਰਤਿਆ ਜਾਵੇ ਤਾਂ ਜੋ ਨਾਂਵ ਸ਼ਬਦ ਨੂੰ ਵਾਰ-ਵਾਰ ਨਾ ਦੁਹਰਾਉਣਾ ਪਵੇ, ਜਿਵੇਂ:-  ਉਹ, ਮੈਂ, ਤੂੰ, ਮੇਰੇ, ਉਸਦੇ, ਸਾਡੇ ਆਦਿ।


ਪੜਨਾਂਵ ਦੀਆਂ ਕਿਸਮਾਂ

ਪੜਨਾਂਵ ਛੇ ਪ੍ਰਕਾਰ ਦੇ ਹਨ:-

  1. ਪੁਰਖ ਵਾਚਕ ਪੜਨਾਂਵ :
    ਜਿਹੜੇ ਪੜਨਾਂਵ ਕੇਵਲ ਪੁਰਖਾਂ ਦੇ ਨਾਂਵ(ਭਾਵ ਆਪਣੇ ਜਾਂ ਕਿਸੇ ਹੋਰ ਦੇ ਨਾਮ) ਦੀ ਥਾਂ ਵਰਤੇ ਜਾਂਦੇ ਹਨ, ਉਹਨਾਂ ਨੂੰ ਪੁਰਖ ਵਾਚਕ ਪੜਨਾਂਵ ਆਖਦੇ ਹਨ,   ਜਿਵੇਂ:-  ਅਸੀਂ, ਤੁਸੀਂ, ਮੈਂ, ਉਹ, ਆਦਿ।
    ਪੁਰਖ :  ਗੱਲਬਾਤ ਕਰਨ ਦੇ ਆਧਾਰ ਉੱਤੇ ਪੁਰਖ ਤਿੰਨ ਪ੍ਰਕਾਰ ਦੇ ਹੁੰਦੇ ਹਨ। ਇਸ ਲਈ ਪੁਰਖ ਵਾਚਕ ਪੜਨਾਂਵ ਵੀ ਤਿੰਨ ਪ੍ਰਕਾਰ ਦੇ ਹੁੰਦੇ ਹਨ।

    (ੳ) ਉੱਤਮ ਪੁਰਖ :  ਗੱਲ ਕਰਨ ਵਾਲੇ ਨੂੰ ਉੱਤਮ ਪੁਰਖ ਮੰਨਿਆ ਜਾਂਦਾ ਹੈ,  ਜਿਵੇਂ:- ਮੈਂ, ਅਸੀਂ, ਸਾਨੂੰ, ਮੇਰੇ, ਆਦਿ ਉੱਤਮ ਪੁਰਖ ਵਾਚਕ ਪੜਨਾਂਵ ਹਨ।
    (ਅ) ਮੱਧਮ ਪੁਰਖ  :  ਜਿਸ ਪੁਰਖ ਨਾਲ ਗੱਲ ਕੀਤੀ ਜਾਵੇ ਉਸਨੂੰ ਮੱਧਮ ਪੁਰਖ  ਕਹਿੰਦੇ ਹਨ, ਜਿਵੇਂ:-  ਤੂੰ, ਤੁਸੀਂ, ਆਦਿ ਮੱਧਮ ਪੁਰਖ ਵਾਚਕ ਪੜਨਾਂਵ ਹਨ।
    (ੲ) ਅੱਨ ਪੁਰਖ    :  ਜਿਸ ਪੁਰਖ ਬਾਰੇ ਗੱਲ ਕੀਤੀ ਜਾਵੇ ਉਸਨੂੰ ਅੱਨ ਪੁਰਖ ਜਾਂ ਤੀਜਾ ਪੁਰਖ  ਮੰਨਿਆ ਜਾਂਦਾ ਹੈ,   ਜਿਵੇਂ:-  ਉਹ, ਉਹਨਾਂ , ਅੱਨ ਮਤੀਏ (ਦੂਸਰੇ ਵਿਸ਼ਵਾਸ਼ ਵਾਲੇ), ਆਦਿ।
  2. ਨਿੱਜ ਵਾਚਕ ਪੜਨਾਂਵ :
    ਗੱਲਬਾਤ ਵਿੱਚ ਗੱਲ ਕਰਨ ਵਾਲੇ ਦੀ ਥਾਂ ਵਰਤਿਆ ਜਾਣ ਵਾਲਾ ਪੜਨਾਂਵ ਜਿਹੜਾ ਗੱਲ ਕਰਨ ਵਾਲੇ ਨੂੰ ਵਿਸ਼ੇਸ਼ਤਾ ਪ੍ਰਦਾਨ ਕਰੇ, ਉਸਨੂੰ ਨਿੱਜ ਵਾਚਕ ਪੜਨਾਂਵ ਕਹਿੰਦੇ ਹਨ।
    ਜਿਵੇਂ:-  ਮੈਂ ਆਪ ਉਸਨੂੰ ਛੱਡ ਆਵਾਂਗਾ। ਇਸ ਵਾਕ ਵਿੱਚ ” ਆਪ ” ਨਿੱਜ ਵਾਚਕ ਪੜਨਾਂਵ ਹੈ।
  1. ਸੰਬੰਧ ਵਾਚਕ ਪੜਨਾਂਵ :
    ਜਿਹੜੇ ਸ਼ਬਦ ਪੜਨਾਂਵ ਹੋਣ ਦੇ ਨਾਲ-ਨਾਲ ਯੋਜਕ ਵਾਂਗ, ਇਕ ਵਾਕ ਨੂੰ ਦੂਜੇ ਵਾਕ ਨਾਲ ਜੋੜਨ, ਉਹਨਾਂ ਨੂੰ ਸੰਬੰਧ ਵਾਚਕ ਪੜਨਾਂਵ ਕਹਿੰਦੇ ਹਨ,
    ਜਿਵੇਂ : ਜਿਹੜਾ ਸਰੀਰਕ ਕੰਮ ਕਰੇਗਾ ਉਸਨੂੰ ਭੁੱਖ ਵੀ ਚੰਗੀ ਲਗੇਗੀ, ਵਿੱਚ ਸ਼ਬਦ “ਜਿਹੜਾ” ਸੰਬੰਧ ਵਾਚਕ ਪੜਨਾਂਵ  ਹੈ। 
  1. ਪ੍ਰਸ਼ਨ-ਵਾਚਕ ਪੜਨਾਂਵ :
    ਜਿਹੜੇ ਸ਼ਬਦ ਪੜਨਾਂਵ ਹੋਣ ਦੇ ਨਾਲ-ਨਾਲ ਪ੍ਰਸ਼ਨ ਲਈ ਵਰਤੇ ਜਾਣ, ਉਹਨਾਂ ਨੂੰ ਪ੍ਰਸ਼ਨ ਵਾਚਕ ਪੜਨਾਂਵ ਆਖਦੇ ਹਨ।
    ਜਿਵੇਂ : ਕੌਣ ਰੌਲਾ ਪਾ ਰਿਹਾ ਹੈ ?  ਜਾਂ  ,  ਕੌਣ ਚਾਹੁੰਦਾ ਹੈ ਕਿ ਮੈਂ ਕਿਸੇ ਦੇ ਅਧੀਨ ਹੋਵਾਂ? ਜਾਂ , ਇਹ ਜੁੱਤੀ ਕਿਸ ਦੀ ਹੈ?  ਇਹਨਾਂ ਵਾਕਾਂ ਵਿੱਚ ਸ਼ਬਦ  “ਕੌਣ ”  ਅਤੇ  ” ਕਿਸ ਦੀ ” ਪ੍ਰਸ਼ਨ ਵਾਚਕ ਪੜਨਾਂਵ ਹਨ।
  1. ਨਿਸਚੇ-ਵਾਚਕ ਪੜਨਾਂਵ :
    ਜਿਹੜੇ ਪੜਨਾਂਵ ਦੂਰ ਜਾਂ ਨੇੜੇ ਦੀਆਂ ਚੀਜ਼ਾਂ ਵਲ ਸੰਕੇਤ ਕਰਨ ਅਤੇ ਉਹਨਾਂ ਚੀਜ਼ਾਂ ਦੀ ਥਾਂ ਪੜਨਾਂਵ ਦੇ ਰੂਪ ਵਿੱਚ ਵਰਤੇ ਜਾਣ, ਉਹਨਾਂ ਨੂੰ  ਨਿਸਚੇ ਵਾਚਕ ਪੜਨਾਂਵ  ਆਖਦੇ ਹਨ। ਜਿਵੇਂ : ਉਹ ਡਿੱਗ ਪਿਆ ਹੈ। ਇਹ ਸੜਕ ਬਹੁਤ ਚੰਗੀ ਹੈ। ਇਹਨਾਂ ਵਾਕਾਂ ਵਿੱਚ ਸ਼ਬਦ  “ਉਹ ” ਅਤੇ  “ਇਹ ” ਨਿਸਚੇ ਵਾਚਕ ਪੜਨਾਂਵ  ਹਨ।
  1. ਅਨਿਸ਼ਚੇ-ਵਾਚਕ ਪੜਨਾਂਵ :
    ਉਹ ਪੜਨਾਂਵ ਜਿਹੜਾ ਕਿਸੇ ਵਸਤੂ ਦਾ ਅਨੁਮਾਨ ਤਾਂ ਪ੍ਰਗਟ ਕਰੇ, ਪਰੰਤੂ ਉਸਦੀ ਗਿਣਤੀ ਨਾ ਦੱਸੇ , ਉਸਨੂੰ ਅਨਿਸਚਿਤ ਪੜਨਾਂਵ ਆਖਦੇ ਹਨ।
    ਜਿਵੇਂ :
    (1)  ਕਈ ਲੋਕ ਬੈਂਕ ਵੱਲ ਜਾ ਰਹੇ ਸਨ ਅਤੇ ਕਈ ਆ ਰਹੇ ਸਨ।
    (2)  ਸਭ ਜਾਣਦੇ ਹਨ ਕਿ ਪੜ੍ਹਨਾ ਚੰਗਾ ਕੰਮ ਹੈ।
    (3)   ਇਸ ਦੁਨੀਆਂ ਵਿੱਚ ਅਨੇਕ ਅਨਪੜ੍ਹ ਹਨ।
    ਇਨ੍ਹਾਂ ਵਾਕਾਂ ਵਿੱਚ ਸ਼ਬਦ   ‘ ਕਈ ‘,  ‘ ਸਭ ‘ ਅਤੇ  ‘ ਅਨੇਕ ‘   ਅਨਿਸਚਿਤ ਪੜਨਾਂਵ  ਹਨ।

Summary / ਸਾਰ

View Fullscreen

ਅਭਿਆਸ

  1. ਪੜਨਾਂਵ ਤੋਂ ਕੀ ਭਾਵ ਹੈ ? ਨਾਂਵ ਅਤੇ ਪੜਨਾਂਵ ਦਾ ਫਰਕ ਸਪੱਸ਼ਟ ਕਰੋ ।
  2. ਪੜਨਾਂਵ ਦੀਆਂ ਕਿਸਮਾਂ ਉਦਾਹਰਨਾਂ ਦੇ ਕੇ ਸਮਝਾਉ ।
  3. ਪੁਰਖ ਵਾਚਕ ਪੜਨਾਂਵ ਕਿਸ ਨੂੰ ਆਖਦੇ ਹਨ ?
  4. ਪੁਰਖ ਵਾਚਕ ਪੜਨਾਂਵ ਕਿੰਨੀ ਪ੍ਰਕਾਰ ਦੇ ਹਨ ? ਉਦਾਹਰਨਾਂ ਦੇ ਕੇ ਸਮਝਾਉ ।
  5. ਹੇਠ ਲਿਖੇ ਵਾਕਾਂ ਵਿੱਚੋਂ ਪੜਨਾਂਵ ਚੁਣੋ ਅਤੇ ਪੜਨਾਂਵ ਦੀ ਕਿਸਮ ਵੀ ਲਿਖੋ।
    ਸਭ੍ਹ ਨੇ ਹਿਸਾਬ ਦੇਣਾ ਹੈ ।
    ਇਹ ਮੁੰਡਾ ਖੇਡ ਵਿੱਚ ਵਧੇਰੇ ਦਿਲਚਸਪੀ ਰੱਖਦਾ ਹੈ।
    ਕਿਸ ਨੇ ਸ਼ਰਾਰਤ ਕੀਤੀ ਹੈ ?
    ਮੋਹਨ ਚਲਾਕ ਹੈ, ਜੋ ਸ਼ਰਾਰਤ ਕਰਕੇ ਚੁੱਪ ਕਰ ਜਾਂਦਾ ਹੈ

Hope you like. Share with your friends. Sharing is caring. Keep on visiting.

Also Visit –

Punjabi Grammar Notes / ਪੰਜਾਬੀ ਵਿਆਕਰਨ

Leave a Reply