Punjabi Grammar Notes for Punjab Govt. Exams- ਨਾਂਵ / Noun
Punjabi Grammar Notes for Punjab Govt. Exams- ਨਾਂਵ / Noun:
ਜਿਹੜੇ ਸ਼ਬਦ ਕਿਸੇ ਵਿਅਕਤੀ, ਜੀਵ, ਸਥਾਨ, ਵਸਤੂ, ਹਾਲਤ, ਗੁਣ, ਭਾਵ, ਕੰਮ ਆਦਿ ਦੇ ਨਾਂ ਨੂੰ ਪ੍ਰਗਟ ਕਰਨ, ਉਨ੍ਹਾਂ ਨੂੰ ਪੰਜਾਬੀ ਵਿਆਕਰਨ ਵਿੱਚ ਨਾਂਵ ਕਿਹਾ ਜਾਂਦਾ ਹੈ। ਜਿਵੇਂ ਕਿ ਮਹਿੰਦਰ, ਬਲ਼ਦ, ਅਮ੍ਰਿਤਸਰ, ਪੈੱਨਸਿਲ, ਗਰਮੀ, ਦਫਤਰ, ਪਿਆਰ, ਬੇਨਤੀ, ਪਟਿਆਲਾ ਆਦਿ ਸ਼ਬਦ ਨਾਂਵ ਹਨ।
ਨਾਂਵ ਦੀਆਂ ਕਿਸਮਾਂ
ਨਾਂਵ ਪੰਜ ਪ੍ਰਕਾਰ ਦੇ ਹਨ:-
- ਖਾਸ ਜਾਂ ਨਿੱਜਵਾਚਕ ਨਾਂਵ (Proper Noun):
ਕਿਸੇ ਖਾਸ ਮਨੁਖ, ਵਸਤੂ ਜਾਂ ਥਾਂ ਨੂੰ ਦਰਸਾਉਣ ਵਾਲੇ ਨਾਂਵ ਨੂੰ ਖਾਸ ਨਾਂਵ ਆਖਿਆ ਜਾਂਦਾ ਹੈ, ਜਿਵੇਂ:- ਬਾਬਾ ਬੁੱਢਾ ਜੀ, ਬਾਬਾ ਬੰਦਾ ਸਿੰਘ ਬਹਾਦਰ, ਸਿੰਧ, ਅੰਮਿ੍ਤਸਰ ਅਤੇ ਪੰਜਾਬ ਆਦਿ ਖ਼ਾਸ ਨਾਂਵ ਹਨ। - ਆਮ ਜਾਂ ਜਾਤੀ ਨਾਂਵ (Common Noun):
ਇਕ ਕਿਸਮ ਦੀਆਂ ਗਿਣਨ-ਯੋਗ ਚੀਜ਼ਾਂ ਦੇ ਸਾਂਝੇ ਨਾਂਵ ਨੂੰ ਆਮ ਜਾਂ ਜਾਤੀ ਨਾਂਵ ਆਖਿਆ ਜਾਂਦਾ ਹੈ ਜਾਂ ਇੰਝ ਵੀ ਕਿਹਾ ਜਾ ਸਕਦਾ ਹੈ ਕਿ ਜਿਹੜੇ ਸ਼ਬਦ ਕਿਸੇ ਵਸਤੂ/ਵਿਅਕਤੀਆਂ ਦੀ ਪੂਰੀ ਸ਼੍ਰੈਣੀ ਦਾ ਬੋਧ ਕਰਵਾਉਣ ਜਿਵੇਂ ਕਿ ਘੋੜਾ, ਬਾਜ਼, ਮੇਜ਼, ਕੁਰਸੀ, ਦਰਿਆ, ਪਹਾੜ, ਗੁਰਦੁਵਾਰੇ, ਸ਼ਹਿਰ, ਪਿੰਡ, ਮੁੰਡਾ, ਕੁੜੀ, ਲਕੜੀ, ਰਿਛ, ਆਦਿ।
- ਇਕੱਠ ਵਾਚਕ ਨਾਂਵ (Collective Noun):
ਕਿਸੇ ਇਕੱਠ ਲਈ ਵਰਤੇ ਨਾਂਵ ਨੂੰ ਇਕੱਠ ਵਾਚਕ ਨਾਂਵ ਆਖਿਆ ਜਾਂਦਾ ਹੈ, ਜਿਵੇਂ:- ਫੌਜ, ਸੰਗਤ, ਇੱਜੜ, ਜਮਾਤ, ਕੰਪਨੀ, ਸਭ੍ਹਾ-ਸੋਸਾਇਟੀ, ਆਦਿ।
- ਵਸਤ-ਵਾਚਕ ਨਾਂਵ (Material Noun):
ਮਿਣੀਆਂ ਜਾਂ ਤੋਲੀਆਂ ਜਾਣ ਵਾਲੀਆਂ ਚੀਜ਼ਾਂ ਨੂੰ ਵਸਤ-ਵਾਚਕ ਨਾਂਵ ਆਖਿਆ ਜਾਂਦਾ ਹੈ, ਜਿਵੇਂ:- ਦੁੱਧ, ਘਿਉ, ਮੱਖਣ, ਆਟਾ, ਦਾਲ, ਸੋਨਾ, ਚਾਂਦੀ, ਪਾਣੀ, ਰੇਤ, ਆਦਿ। - ਭਾਵ-ਵਾਚਕ ਨਾਂਵ (Abstract Nouns):
ਜਿਹੜੀਆਂ ਚੀਜ਼ਾਂ ਵੇਖੀਆਂ ਜਾਂ ਛੋਹੀਆਂ ਨਾਂ ਜਾਣ, ਪਰ ਮਹਿਸੂਸ ਕੀਤੀਆਂ ਜਾਣ, ਉਹਨਾਂ ਦੇ ਨਾਂਵ ਨੂੰ ਭਾਵ-ਵਾਚਕ ਨਾਂਵ ਆਖਿਆ ਜਾਂਦਾ ਹੈ, ਜਿਵੇ:- ਝੂਠ, ਸੱਚ, ਹਵਾ, ਗਮੀ, ਖੁਸ਼ੀ, ਮਿਠਾਸ, ਕੁੜੱਤਨ, ਸੁਗੰਧ, ਦਫਤਰੀ ਆਦਿ।
ਨੋਟ – ਦਫਤਰ ਸ਼ਬਦ ਆਮ ਨਾਂਵ ਹੈ, ਜਦੋਂ ਕਿ ਦਫਤਰੀ ਸ਼ਬਦ ਭਾਵ-ਵਾਚਕ ਨਾਂਵ ਹੈ।
Summary / ਸਾਰ
View FullscreenPunjabi Grammar Notes for Punjab Govt. Exams- ਨਾਂਵ / Noun
ਅਭਿਆਸ
- ਨਾਂਵ ਕਿਸ ਨੂੰ ਆਖਦੇ ਹਨ? ਉਦਾਹਰਨਾਂ ਸਹਿਤ ਦੱਸੋ।
- ਨਾਂਵ ਕਿੰਨੀ ਪ੍ਰਕਾਰ ਦੇ ਹਨ? ਨਾਵਾਂ ਦੀ ਹਰੇਕ ਪ੍ਰਕਾਰ ਦੇ ਨਾਂਵ ਉਦਾਹਰਨਾਂ ਸਹਿਤ ਲਿਖੋ।
- ਹੇਠ ਲਿਖੇ ਨਾਂਵ ਕਿਸ ਪ੍ਰਕਾਰ ਦੇ ਹਨ?
ਜੱਸਾ ਸਿੰਘ ਆਹਲੂਵਾਲੀਆ, ਦਰਿਆ, ਬੇਰੀ, ਸੰਗਤਰਾ, ਆਟਾ, ਸਭ੍ਹਾ, ਕੁਰਸੀ, ਮੁੰਡਾ, ਲਕੜੀ, ਕੁੜੱਤਨ, ਸੱਚ, ਬਾਜ਼, ਆਦਿ । - ਹੇਠ ਲਿਖਿਆਂ ਦੇ ਹਾਂ ਜਾਂ ਨਾਂਹ ਵਿਚ ਉੱਤਰ ਦਿਉ।
ਨੰ: ———– —– ਉੱਤਰ।
(1) ਇਨਸਾਨ ਖਾਸ ਨਾਂਵ ਹੈ । { }
(2) ਫੌਜ ਇਕੱਠ ਵਾਚਕ ਨਾਂਵ ਹੈ । { }
(3) ਚੰਦੀਗੜ੍ਹ ਖਾਸ ਨਾਂਵ ਹੈ। { }
(4) ਖਰਬੂਜ਼ਾ ਆਮ ਨਾਂਵ ਹੈ। { }
(5) ਕਮਜ਼ੋਰੀ ਭਾਵ ਵਾਚਕ ਨਾਂਵ ਹੈ। { }
(6) ਵਿਦਿਆਰਥੀ ਖਾਸ ਨਾਂਵ ਹੈ। { }
(7) ਸੋਨਾ ਵਸਤ ਵਾਚਕ ਨਾਂਵ ਹੈ। { }
(8) ਘੋੜਾ ਜਾਤੀ ਵਾਚਕ ਨਾਂਵ ਹੈ । { }
(9) ਇਜੜ ਇਕੱਠ ਵਾਚਕ ਨਾਂਵ ਹੈ। { }
(10)ਹਵਾ ਆਮ ਨਾਂਵ ਹੈ। { }
(11)ਗਰੀਬ ਮੰਗਤਾ ਇਕੱਠ ਵਾਚਕ ਨਾਂਵ ਹੈ।{ }
(12)ਮੰਤਰੀ ਭਾਵ ਵਾਚਕ ਨਾਂਵ ਹੈ। { }
Hope you like. Share with your friends. Sharing is caring. Keep on visiting.