Best Products for You – Amazon.in

Punjabi Grammar Notes for Punjab Govt. Exams- ਕਿਰਿਆ ਵਿਸ਼ੇਸ਼ਣ /Adverb

Punjabi Grammar Notes for Punjab Govt. Exams- ਕਿਰਿਆ ਵਿਸ਼ੇਸ਼ਣ /Adverb

Punjabi Grammar Notes for Punjab Govt. Exams- ਕਿਰਿਆ ਵਿਸ਼ੇਸ਼ਣ /Adverb:

ਕਿਰਿਆ ਵਿਸ਼ੇਸ਼ਣ :  ਉਹ ਸ਼ਬਦ ਹੈ ਜੋ ਕਿਸੇ ਕਿਰਿਆ ਦੀ ਵਿਸ਼ੇਸ਼ਤਾ ਪਰਗਟ ਕਰੇ, ਜਾਂ ਵਾਕ ਦੀ ਕਿਰਿਆ ਨਾਲ ਕੰਮ ਦੇ ਹੋਣ ਦਾ ਸਮਾਂ, ਅਸਥਾਨ ਜਾਂ ਕਾਰਨ ਦੱਸੇ,  ਜਿਵੇਂ ਕਿ ਤੇਜ਼ ਚੱਲ, ਬਹੁਤ ਸਜ਼ਾ ਦਿੱਤੀ, ਵਿੱਚ ਚੱਲ’ ਅਤੇ ‘ਦਿੱਤੀ’, ਦੋਨੋਂ ਕਿਰਿਆਵਾਂ ਹਨ ਅਤੇ ‘ਤੇਜ਼‘ , ਅਤੇ ਬਹੁਤ’ ਕਿਰਿਆ ਵਿਸ਼ੇਸ਼ਣ  ਹਨ।

ਉਦਾਹਰਨ:-

  • ਚੋਰ ਨੂੰ ਚੋਰੀ ਕਰਨ ਦੀ ਬਹੁਤ ਸਜ਼ਾ ਦਿੱਤੀ ਗਈ ਹੈ।
    ਇਥੇ ਚੋਰ , ਚੋਰੀ ਅਤੇ ਸਜ਼ਾ ਨਾਂਵ ਹਨ, ਚੋਰੀ ਕਰਨੀ ਅਤੇ ਸਜ਼ਾ ਦਿੱਤੀ ਕਿਰਿਆਵਾਂ ਹਨ ਹੈ। ‘ਬਹੁਤ‘, ਸਜ਼ਾ ਦਾ ਵਿਸ਼ੇਸ਼ਣ ਹੈ। ਇਸ ਲਈ ਇਹ ਕਿਰਿਆ ਵਿਸ਼ੇਸ਼ਣ ਹੈ।
  • ਦੇਰ ਹੋ ਰਹੀ ਹੈ, ਇਸ ਲਈ ਤੇਜ਼ ਚੱਲ।
    ਦੇਰ ਨਾਂਵ ਹੈ, ਤੇਜ਼ ਵਿਸ਼ੇਸ਼ਣ ਹੈ ਅਤੇ ਹੋ ਰਹੀ, ਅਤੇ ਚੱਲ ਕਿਰਿਆਵਾਂ ਹਨ।Punjabi Grammar notes for Punjab State Govt. Exams - ਕਿਰਿਆ ਵਿਸ਼ੇਸ਼ਣ


ਕਿਰਿਆ-ਵਿਸ਼ੇਸ਼ਣ ਦੀਆਂ ਕਿਸਮਾਂ

ਕਿਰਿਆ ਵਿਸ਼ੇਸ਼ਣ ਅੱਠ ਪ੍ਰਕਾਰ ਦੇ ਹਨ:-

  1. ਕਾਲ-ਵਾਚਕ (Adverbs of Time)
  2. ਸਥਾਨ-ਵਾਚਕ (Adverbs of Place)
  3. ਪਰਕਾਰ-ਵਾਚਕ (Adverbs of Manner)
  4. ਪਰਿਮਾਣ-ਵਾਚਕ (Adverbs of Quantity)
  5. ਸੰਖਿਆ-ਵਾਚਕ (Adverbs of of Number)
  6. ਨਿਰਣਾ-ਵਾਚਕ (Adverbs of Affirmation)
  7. ਕਾਰਨ-ਵਾਚਕ (Adverbs of Cause)
  8. ਤਾਕੀਦੀ-ਵਾਚਕ (Adverbs of Emphasis)

 

  1. ਕਾਲ-ਵਾਚਕ ਕਿਰਿਆ ਵਿਸ਼ੇਸ਼ਣ :  
    ਜਿਹੜੇ ਕਿਰਿਆ ਵਿਸ਼ੇਸ਼ਣ ਕੰਮ ਦਾ ਸਮਾਂ ਦੱਸਣ , ਜਿਵੇਂ:- ਭਲਕੇ, ਪਰਸੋਂ, ਹੁਣ, ਅੱਜ, ਜਦੋਂ, ਕੱਲ, ਆਦਿ, ਕਾਲ-ਵਾਚਕ ਕਿਰਿਆ ਵਿਸ਼ੇਸ਼ਣ ਹਨ।
    ਉਦਾਹਰਨ:-
    (ਓ) ਅੱਜ ਪੜ੍ਹਨਾ ਹੈ।
    ਇਥੇ ਪੜ੍ਹਨਾ ਕਿਰਿਆ ਹੈ;  ਅੱਜ, ਪੜ੍ਹਨ ਦਾ ਸਮਾਂ ਜਾਂ ਕਾਲ ਹੈ ਅਤੇ ਪੜ੍ਹਨ ਦੀ ਵਿਸ਼ੇਸ਼ਤਾ ਵੀ ਦਰਸਉਂਦਾ; ਇਸ ਲਈ ‘ਅਜ ਪੜ੍ਹਨਾ’ ਕਾਲ-ਵਾਚਕ ਕਿਰਿਆ ਵਿਸ਼ੇਸ਼ਣ ਹੈ।
    (ਅ) ਇਹ ਕੰਮ ਨਾ ਮੈਂ ਕੱਲ੍ਹ ਕਰ ਸਕਿਆ ਹਾਂ, ਨਾ ਅੱਜ ਕਰ ਸਕਾਂਗਾ ਅਤੇ ਭਲਕੇ ਵੀ ਵਿਹਲਾ ਨਹੀ।
    ਇਥੇ ‘ਇਹ’ ਕੰਮ ਦਾ ਵਿਸ਼ੇਸ਼ਣ ਹੈ; ਕੰਮ ਦਾ ਕੱਲ੍ਹ, ਅੱਜ ਅਤੇ ਭਲਕੇ ਵੀ ਨਾ ਕਰ ਸਕਣਾ ਕਾਲ-ਵਾਚਕ ਕਿਰਿਆ ਵਿਸ਼ੇਸ਼ਣ ਹਨ
  2. ਸਥਾਨ-ਵਾਚਕ ਕਿਰਿਆ ਵਿਸ਼ੇਸ਼ਣ : 
    ਜਿਹੜੇ ਸ਼ਬਦ ਕੰਮ ਦਾ ਸਥਾਨ ਦੱਸਣ,  ਜਿਵੇਂ :- ਇਥੇ, ਉਥੇ, ਨੇੜੇ, ਦੂਰ, ਸੱਜੇ, ਖੱਬੇ, ਆਦਿ, ਸਥਾਨ-ਵਾਚਕ ਕਿਰਿਆ ਵਿਸ਼ੇਸ਼ਣ ਹਨ।
    ਉਦਾਹਰਨ:-

    (ਓ) ਅਜ ਘਰ ਹੀ ਪੜ੍ਹਨਾ ਹੈ।
    ਇਥੇ ਪੜ੍ਹਨਾ ਕਿਰਿਆ ਹੈ; ਅੱਜ, ਪੜ੍ਹਨ ਦਾ ਸਮਾਂ ਹੈ ਜਾਂ ਕਾਲ ਹੈ; ਘਰ, ਪੜ੍ਹਨ ਦਾ ਸਥਾਨ; ‘ਹੀ’, ਉਸ ਘਰ ਦੀ ਪੜ੍ਹਨ ਲਈ ਵਿਸ਼ੇਸ਼ਤਾ ਦੱਸਦਾ ਹੈ। ਇਸ ਲਈ ‘ਘਰ ਹੀ ਪੜ੍ਹਨਾ’ ਸਥਾਨ-ਵਾਚਕ ਕਿਰਿਆ ਵਿਸ਼ੇਸ਼ਣ ਹੈ।
    (ਅ) ਅਸੀਂ ਜਾਲੰਧਰੋਂ ਆ ਰਹੇ ਹਾਂ।
    ਇਸ ਵਾਕ ਵਿੱਚ ‘ਅਸੀਂ’ ਉਤਮ ਪੁਰਖ ਪੜਨਾਵੀਂ ਵਿਸ਼ੇਸ਼ਣ ਹੈ; ਜਾਲੰਧਰੋਂ =’ ਜਾਲੰਧਰ ਤੋਂ ‘ਆਉਣ ਦੀ ਵਿਸ਼ੇਸ਼ਤਾ ਦੱਸਦਾ ਹੈ: ਇਸ ਵਿੱਚ ਜਾਲੰਧਰ ਸਥਾਨ ਦਾ ਨਾਂਵ ਹੈ; ‘ਤੋਂ ‘ਸੰਬੰਧਕ’ ਹੈ; ਆ ਰਹੇ: ਕਿਰਿਆ ਹੈ। ਇਸ ਲਈ ‘ ਅਸੀਂ ਜਾਲੰਧਰੋਂ ਆ ਰਹੇ ਹਾਂ ਸਥਾਨ-ਵਾਚਕ ਕਿਰਿਆ ਵਿਸ਼ੇਸ਼ਣ ਹੈ
  3. ਪਰਕਾਰ-ਵਾਚਕ ਕਿਰਿਆ ਵਿਸ਼ੇਸ਼ਣ: 
    ਜਿਹੜੇ ਕਿਰਿਆ ਵਿਸ਼ੇਸ਼ਨ ਕੰਮ ਦਾ ਤਰੀਕਾ ਦੱਸਣ, ਜਿਵੇਂ : ਹੌਲੀ-ਹੌਲੀ; ਕਾਹਲੀ-ਕਾਹਲੀ; ਇਸ ਤਰਾਂ (ਇਕੁਰ); ਉਸ ਤਰਾਂ (ਉਕਰ);  ਧੀਰੇ-ਧੀਰੇ ਆਦਿ, ਪਰਕਾਰ-ਵਾਚਕ ਕਿਰਿਆ ਵਿਸ਼ੇਸ਼ਣ ਹਨ।
    ਉਦਾਹਰਨ:-

    (ਓ) ਧੀਰੇ-ਧੀਰੇ ਤੁਰਾਂਗੇ ਤਾਂ ਸਕੂਲ ਪਹੁੰਚਣ ਵਿੱਚ ਦੇਰ ਹੋ ਜਾਵੇਗੀ।
    ਸਕੂਲ : ਨਾਂਵ ਹੈ; ਤੁਰਾਂਗੇ : ਕਿਰਿਆ ਹੈ; ਧੀਰੇ-ਧੀਰੇ : ਪਰਕਾਰ-ਵਾਚਕ ਹੈ; ਦੇਰ ਹੋਣੀ : ਵਿਸ਼ੇਸ਼ਤਾ ਹੈ; ਇਸ ਲਈ ‘ ਧੀਰੇ-ਧੀਰੇ ਤੁਰਨ ਨਾਲ ਸਕੂਲ ਪਹੁੰਚਣ ਵਿੱਚ ਦੇਰ ਹੋ ਜਾਵੇਗੀ ‘ ਪਰਕਾਰ-ਵਾਚਕ ਕਿਰਿਆ ਵਿਸ਼ੇਸ਼ਣ ਦਾ ਰੂਪ ਹੈ।
    (ਅ) ਜਿਵੇਂ-ਕਿਵੇਂ ਹੋਵੇ, 7 ਵਜੇ ਦੀ ਗੱਡੀ ਜ਼ਰੂਰ ਲੈਣੀ ਹੈ।
    ਗੱਡੀ ਅਤੇ 7ਵਜੇ: ਨਾਂਵ ਹਨ; ਜਿਵੇਂ-ਕਿਵੇਂ : ਪਰਕਾਰ-ਵਾਚਕ ਹੈ; ਲੈਣੀ: ਕਿਰਿਆ ਹੈ; ਜ਼ਰੂਰ : ਸਮੇਂ ਦੀ ਵਿਸ਼ੇਸ਼ਤਾ ਦੱਸਦੀ ਹੈ। ਇਸ ਲਈ ‘ ਜਿਵੇਂ-ਕਿਵੇਂ 7 ਵਜੇ ਦੀ ਗੱਡੀ ਜ਼ਰੂਰ ਲੈਣੀ ‘ਪਰਕਾਰ-ਵਾਚਕ ਕਿਰਿਆ ਵਿਸ਼ੇਸ਼ਣ ਹੈ।
    (ੲ) ਤੁਸੀਂ ਤਾਂ ਮੈਨੂੰ ਇਸ ਤਰ੍ਹਾਂ ਗੁੱਸੇ ਹੋ ਰਹੇ ਹੋ, ਜਿਸ ਤਰ੍ਹਾਂ ਕਿਸੇ ਬਹੁਤ ਵੱਡਾ ਕਸੂਰ ਕਰਨ ਵਾਲੇ ਨੂੰ ਹੋਈਦਾ ਹੈ।
    ਇਥੇ ‘ਤੁਸੀਂ’ ਮਧਮ-ਪੁਰਖ ਹੈ ਅਤੇ ‘ਮੈਨੂੰ’ ਉਤਮ-ਪੁਰਖ ਹੈ। ‘ਤਾਂ’ ਵਿਸ਼ੇਸ਼ਣ ਹੈ; ‘ਇਸ ਤਰ੍ਹਾਂ’, ‘ਜਿਸ ਤਰ੍ਹਾਂ’ ਪਰਕਾਰ-ਵਾਚਕ ਹਨ ਅਤੇ ‘ਗੁੱਸੇ ਹੋ ਰਹੇ’ ਕਿਰਿਆ ਹੈ।
    (ਸ) ਮੈਂ ਗਲਾਸ ਹੌਲੀ ਰੱਖਿਆ ਸੀ, ਜ਼ੋਰ ਨਾਲ  ਨਹੀਂ।
    (ਹ) ਮੈਨੂੰ ਕੀ ਪਤਾ ਸੀ ਕਿ ਕੱਚ ਦਾ ਗਲਾਸ ਇੰਝ ਟੁੱਟ ਜਾਵੇਗਾ।
  4. ਪਰਿਮਾਣ-ਵਾਚਕ ਕਿਰਿਆ ਵਿਸ਼ੇਸ਼ਣ:
    ਜਿਹੜੇ ਕਿਰਿਆ ਵਿਸ਼ੇਸ਼ਨ ਕੰਮ ਦੀ ਮਿਕਦਾਰ, ਗੁਣ, ਅੰਦਾਜ਼ਾ, ਜਾਂ ਮਿਣਤੀ ਦੱਸਣ, ਜਿਵੇਂ : ਥੋੜਾ, ਵੱਧ, ਘਟ, ਬਹੁਤ, ਕੁਝ, ਆਦਿ ਪਰਿਮਾਣ-ਵਾਚਕ ਕਿਰਿਆ ਵਿਸ਼ੇਸ਼ਣ ਹਨ।
    ਉਦਾਹਰਨ:-

    ਮੂਰਖ ਲੋਕ ਬਹੁਤਾ ਬੋਲਦੇ ਹਨ, ਸਿਆਣੇ ਘੱਟ
    ਇਸ ਵਾਕ ਵਿੱਚ ‘ ਬਹੁਤਾ ‘ ਅਤੇ ‘ ਘੱਟ ‘ ਪਰਿਮਾਣ ਹਨ ਜਦ ਕਿ ‘ ਬੋਲਦੇ ‘ ਕਿਰਿਆ ਹੈ; ‘ ਮੂਰਖ ‘ ਅਤੇ ‘ ਸਿਆਣੇ ‘ਵਿਸ਼ੇਸ਼ਣ ਹਨ।
  5. ਸੰਖਿਆ-ਵਾਚਕ ਕਿਰਿਆ ਵਿਸ਼ੇਸ਼ਣ:
    ਜਿਹੜੇ ਕਿਰਿਆ ਵਿਸ਼ੇਸ਼ਨ ਕੰਮ ਦੇ ਹੋਣ ਦੀਆਂ ਵਾਰੀਆਂ ਦੱਸਣ, ਜਿਵੇਂ: ਕਈ ਵਾਰ, ਦੂਜੇ ਤੀਜੇ, ਘੜੀ ਮੁੜੀ, ਆਦਿ ਸੰਖਿਆ-ਵਾਚਕ ਕਿਰਿਆ ਵਿਸ਼ੇਸ਼ਣ ਹਨ।
    ਉਦਾਹਰਨ:-

    (ਓ) ਤੂੰ ਘੜੀ-ਮੁੜੀ ਪਿਛੇ ਨੂੰ ਦੇਖਦਾ ਹੈਂ।
    (ਅ) ਤੂੰ ਨਾਲ ਬੈਠੇ ਨੂੰ ਵਾਰ-ਵਾਰ ਤੰਗ ਕਰਦਾ ਹੈਂ।
    (ੲ) ਤੈਥੋਂ ਸਿੱਧੇ ਹੋ ਕੇ ਨਹੀਂ ਬੈਠ ਹੁੰਦਾ? ਖ਼ਬਰਦਾਰ! ਜੇ ਦੁਬਾਰਾ ਪਿਛੇ ਤੱਕਿਆ।
    ਇਨ੍ਹਾਂ ਵਾਕਾਂ ਵਿੱਚ ਘੜੀ-ਮੁੜੀ, ਵਾਰ-ਵਾਰ, ਦੁਬਾਰਾ, ਸੰਖਿਆ-ਵਾਚਕ ਕਿਰਿਆ ਵਿਸ਼ੇਸ਼ਣ ਦਰਸਾਉਂਦੀਆਂ ਹਨ।
  6. ਨਿਰਣਾ-ਵਾਚਕ ਕਿਰਿਆ ਵਿਸ਼ੇਸ਼ਣ:
    ਜਿਹੜੇ ਕਿਰਿਆ ਵਿਸ਼ੇਸ਼ਨ ਕੰਮ ਦੇ ਹੋਣ ਜਾਂ ਨਾ ਹੋਣ ਦਾ ਨਿਰਣਾ ਦੱਸਣ, ਜਿਵੇ:  ਹਾਂ, ਠੀਕ, ਨਹੀਂ, ਜੀ ਹਾਂ, ਸਤਿ ਬਚਨ, ਆਦਿ, ਨਿਰਣਾ-ਵਾਚਕ ਕਿਰਿਆ ਵਿਸ਼ੇਸ਼ਣ ਹਨ।
    ਉਦਾਹਰਨ:

    ਹਾਂ ਜੀ, ਮੈਂ ਤੁਹਾਡੀ ਕਾਰ ਸਿੱਖਣ ਵਿੱਚ ਸਹਇਤਾ ਕਰਾਂਗਾ।
    ਸਤਿ ਬੱਚਨ, ਮੈਂ ਕਲ੍ਹ ਤੱਕ ਕੰਪਿਊਟਰ ਪ੍ਰੋਗ੍ਰਾਮ ਲਿੱਖ ਲਿਆਵਾਂਗਾ।
  7. ਕਾਰਨ-ਵਾਚਕ ਕਿਰਿਆ ਵਿਸ਼ੇਸ਼ਣ
    ਜਿਹੜੇ ਕਿਰਿਆ ਵਿਸ਼ੇਸ਼ਨ ਕੰਮ ਦੇ ਹੋਣ ਦਾ ਸਬੱਬ (ਕਾਰਨ) ਦੱਸਣ, ਜਿਵੇਂ:- ਕਿਉਂਕਿ, ਇਸ ਲਈ, ਤਾਂ ਜੋ, ਆਦਿ, ਕਾਰਨ-ਵਾਚਕ ਕਿਰਿਆ ਵਿਸ਼ੇਸ਼ਣ ਹਨ।
    ਉਦਾਹਰਨ:-

    (ਓ) ਮੈ ਇਸ ਲਈ ਜਲਦੀ ਆ ਗਿਆ ਹਾਂ ਤਾਂ ਜੋ ਤੁਹਾਨੂੰ ਦੱਸ ਸਕਾਂ ਕਿ ਮੈਂ ਮੈਨੇਜਮੈੱਨਟ ਦੀ ਮੀਟਿੰਗ ‘ਤੇ ਜਾਣਾ ਹੈ।
    (ਅ) ਉਸ ਨੇ ਛੇਤੀ ਜਾਣਾ ਹੈ ਜਿਸ ਕਰਕੇ ਮੈਂਨੂੰ ਵੀ ਮੀਟਿੰਗ ਵਿੱਚੋਂ ਛੇਤੀ ਜਾਣਾ ਪਵੇਗਾ।
    ਉਪਰਲੇ ਦੋਨੋਂ ਵਾਕ  ਕਾਰਨ-ਵਾਚਕ ਕਿਰਿਆ ਵਿਸ਼ੇਸ਼ਣ   ਦੀਆਂ ਉਦਾਹਰਨਾਂ ਹਨ।
  8. ਤਾਕੀਦੀ ਜਾਂ ਨਿਸਚੇ-ਵਾਚਕ ਕਿਰਿਆ ਵਿਸ਼ੇਸ਼ਣ
    ਜਿਹੜੇ ਕਿਰਿਆ ਵਿਸ਼ੇਸ਼ਨ ਕੰਮ ਦੇ ਹੋਣ ਦੀ ਪ੍ਰੋੜਤਾ, ਨਿਸਚੇ, ਵਿਸ਼ਵਾਸ਼ ਜਾਂ ਤਾਕੀਦ ਲਈ ਵਰਤੇ ਜਾਣ, ਜਿਵੇਂ: ਬਹੁਤ ਹੀ, ਤਕ, ਵੀ, ਭੀ, ਹਾਂ, ਨਾ, ਆਦਿ, ਤਾਕੀਦੀ-ਵਾਚਕ ਕਿਰਿਆ ਵਿਸ਼ੇਸ਼ਣ ਹਨ।
    ਉਦਾਹਰਨ:-

    ਪੜ੍ਹੋ ਜ਼ਰੂਰ! ਬੇਸ਼ੱਕ ਨੌਕਰੀ ਨਾ ਕਰਿੳ।
    ਇਹ ਬਿਲਕੁਲ ਠੀਕ ਹੈ ਕਿ ਪੜ੍ਹਾਈ ਕਰਨ ਨਾਲ ਮਨੁੱਖ ਦਾ ਤੀਜਾ ਨੇਤਰ ਖੁੱਲਦਾ ਹੈ।

ਸਾਰ / Summary

View Fullscreen

ਕਿਰਿਆ ਵਿਸ਼ੇਸ਼ਣ ਦੀਆਂ ਅਵੱਸਥਾਵਾਂ

ਕਿਰਿਆ ਵਿਸ਼ੇਸ਼ਣਾਂ ਦੀਆਂ ਤਿੰਨ ਅਵੱਸਥਾ ਹਨ:-

  1. ਸਾਧਾਰਨ ਅਵੱਸਥਾ (Simple)
    ਇਸ ਅਵੱਸਥਾ ਵਿੱਚ ਕਿਰਿਆ ਵਿਸ਼ੇਸ਼ਣ ਸ਼ਬਦ ਕੇਵਲ ਕਿਰਿਆ ਵਿਸ਼ੇਸ਼ਣ ਦਾ ਹੀ ਕੰਮ ਦਿੰਦੇ ਹਨ; ਹੋਰ ਕੋਈ ਕੰਮ, ਜਿਵੇਂ ਪ੍ਰਸ਼ਨਿਕ ਅਵੱਸਥਾ ਜਾਂ ਯੋਜਕੀ ਅਵੱਸਥਾ ਬਾਰੇ ਕੋਈ ਜਾਣਕਾਰੀ ਨਹੀਂ ਦਿੰਦੇ, ਜਿਵੇਂ:-

    • ਉਹ ‘ਸਵੇਰੇ’ ਆਇਆ ਹੈ।
    • ਅਸੀਂ ‘ਹੁਣੇ’ ਜਾਵਾਂਗੇ।

    ਇਨ੍ਹਾਂ ਵਾਕਾਂ ਵਿੱਚ ‘ਸਵੇਰੇ ਆਇਆ’ ਅਤੇ ‘ਹੁਣੇ ਜਾਵਾਂਗੇ’ ਸਾਧਾਰਨ ਅਵੱਸਥਾ ਵਾਲੇ ਕਿਰਿਆ ਵਿਸ਼ੇਸ਼ਣ ਹਨ।

  2. ਪ੍ਰਸ਼ਨਿਕ ਅਵੱਸਥਾ ( Interrogative)
    ਇਸ ਅਵੱਸਥਾ ਵਿੱਚ ਕਿਰਿਆ ਵਿਸ਼ੇਸ਼ਣ ਸ਼ਬਦ ਕੇਵਲ ਕਿਰਿਆ ਵਿਸ਼ੇਸ਼ਣ ਹੀ ਨਹੀ ਹੁੰਦੇ, ਸਗੋਂ ਕੁਝ ਪੁਛਣ ਦਾ ਕੰਮ ਵੀ ਦਿੰਦੇ ਹਨ, ਜਿਵੇਂ: ਇਹ ਦੁਰਘਟਨਾ ‘ਕਿੱਥੇ’ ਹੋਈ, ਅਤੇ ਤੁਸੀਂ ‘ਕਦੋਂ’ ਆਵੋਗੇ; ਵਿੱਚ ‘ਕਿੱਥੇ’ ਅਤੇ ‘ਕਦੋਂ’ ਪ੍ਰਸ਼ਨਿਕ ਅਵੱਸਥਾ ਵਾਲੇ ਕਿਰਿਆ ਵਿਸ਼ੇਸ਼ਣ ਹਨ।
  3. ਯੋਜਕੀ ਅਵੱਸਥਾ (Conjuctive)
    ਇਸ ਅਵੱਸਥਾ ਵਿੱਚ ਕਿਰਿਆ ਵਿਸ਼ੇਸ਼ਣ ਸ਼ਬਦ ਕਿਰਿਆ ਵਿਸ਼ੇਸ਼ਣ ਵੀ ਹੁੰਦੇ ਹਨ ਅਤੇ ਯੋਜਕਾਂ ਵਾਂਗ ਦੋ ਵਾਕਾਂ ਨੂੰ ਭੀ ਜੋੜਦੇ ਹਨ, ਜਿਵੇ : ਤੁਸੀਂ ਜਿਥੇ ਆਖੋਗੇ, ਉਥੇ ਆ ਮਿਲਾਂਗਾ; ਜਦ ਉਹ ਆਵੇਗਾ ਤਦ ਮੈ ਚਲਾਂਗਾ; ਵਿੱਚ ‘ਜਿਥੇ’, ‘ਉਥੇ’, ‘ਜਦ’, ਅਤੇ ‘ਕਦ’ ਯੋਜਕੀ ਅਵੱਸਥਾ ਵਾਲੇ ਕਿਰਿਆ ਵਿਸ਼ੇਸ਼ਣ ਹਨ।


 ਕਿਰਿਆ ਵਿਸ਼ੇਸ਼ਣਾਂ ਦੀ ਰਚਨਾ ( Formation of Adverbs)

  ਕਿਰਿਆ ਵਿਸ਼ੇਸ਼ਣਾਂ ਦੀ ਰਚਨਾ ਦੋ ਤਰਾਂ ਨਾਲ ਹੁੰਦੀ ਹੈ:-

 (ੳ) ਪਿਛੇਤਰ ਨਾਲ:-

  1. ਨਾਵਾਂ ਤੋਂ, ਜਿਵੇਂ : ਲੋਕ ਤੋਂ ਲੋਕੀਂ, ਘਰ ਤੋਂ ਘਰੀਂ, ਪਿੰਡ ਤੋਂ ਪਿੰਡੀਂ, ਪਿੰਡ ਤੋਂ ਪਿੰਡੋਂ, ਹੱਥ ਤੋਂ ਹੱਥੀਂ, ਪੈਰ ਤੋਂ ਪੈਰੀ, ਆਦਿ।
  2. ਪੜਨਾਵਾਂ ਤੋਂ, ਜਿਵੇਂ : ਇਥੇ, ਜਿੱਥੇ, ਉਥੇ, ਜਦੋਂ, ਤਦੋਂ, ਕਦੋਂ, ਇਸ ਤਰਾਂ, ਉਸ ਤਰਾਂ, ਆਦਿ।
  3. ਵਿਸ਼ੇਸ਼ਣ ਤੋਂ , ਜਿਵੇਂ : ਪਹਿਲਾ ਤੋਂ ਪਹਿਲਾਂ; ਤੀਜੇ ਤੋਂ ਤੀਜਿਆਂ; ਆਦਿ।
  4. ਧਾਤੂਆਂ ਤੋਂ :  ਫਿਰ ਤੋਂ ਫਿਰਦੇ; ਤੁਰ ਤੋਂ ਤੁਰਦੇ; ਉਠ ਤੋਂ ਉਠਦੇ; ਬੈਠ ਤੋਂ ਬੈਠਦੇ; ਹੱਸ ਤੋਂ ਹੱਸਦਿਆਂ; ਚੱਲ ਤੋਂ ਚਲਦਿਆਂ; ਆਦਿ।
  5. ਸਜਾਤੀ ਸ਼ਬਦਾਂ ਤੋਂ, ਜਿਵੇਂ : ਹੱਥੋ ਹੱਥ; ਧਰਮੋ ਧਰਮੀ; ਗਲੋ ਗਲੀ; ਗੱਲੋ ਗੱਲੀ; ਕੰਨੋ ਕੰਨੀ; ਆਦਿ।
  6. ਹੋਰਨਾਂ ਸ਼ਬਦਾਂ ਤੋਂ, ਜਿਵੇਂ: ਪਿਛੋਂ ਤੋਂ ਪਿਛਾਂਹ; ਉਤੇ ਤੋਂ ਉਤਾਂਹ; ਅਗੇ ਤੋਂ ਅਗਾਂਹ; ਆਦਿ।

 (ਅ)  ਵਾਕੰਸ਼ਾਂ ਨਾਲ , ਜਿਵੇਂ : ਇਹ ਆਮ ਛੇ ਢੰਗਾਂ ਨਾਲ ਬਣਦੇ ਹਨ।

  1. ਕਿਸੇ ਇਕੋ ਸ਼ਬਦ ਨੂੰ ਬਾਰ ਬਾਰ ਵਰਤ ਕੇ,  ਜਿਵੇਂ : ਘੜੀ ਘੜੀ, ਪੜ੍ਹ ਪੜ੍ਹ, ਹਟ ਹਟ, ਠੀਕ ਠੀਕ, ਆਦਿ।
  2. ਕਿਸੇ ਇਕੋ ਸ਼ਬਦ ਵਿੱਚਕਾਰ ਸੰਬੰਧਕ ਲਾ ਕੇ ਉਸਨੂੰ ਦੁਹਰਾਉਣ ਨਾਲ, ਜਿਵੇਂ : ਘੜੀ ਦੀ ਘੜੀ, ਪਲ ਦੀ ਪਲ, ਵਧ ਤੋਂ ਵਧ, ਘਟ ਤੋਂ ਘਟ, ਆਦਿ।
  3. ਵੱਖਰੇ ਵੱਖਰੇ ਸ਼ਬਦਾਂ ਦੇ ਮੇਲ ਤੋਂ, ਜਿਵੇਂ : ਤੁਰਤ ਫੁਰਤ, ਝਟ ਪਟ, ਵਾਹੋ ਦਾਹੀ, ਚੜ੍ਹੇ ਪਹਿਰ, ਵਧ ਘਟ, ਹਰ ਰੋਜ਼, ਆਦਿ।
  4. ਕਿਸੇ ਸ਼ਬਦ ਦੇ ਪਿਛੇ ਸਬੰਧਕ ਲਾ ਕੇ, ਜਿਵੇਂ : ਹੁਣ ਤੀਕ, ਦੁਕਾਨ ਵਿੱਚ, ਦਿਨ ਨੂੰ, ਕੱਲ ਤੀਕ, ਆਦਿ।
  5. ਕਿਸੇ ਸ਼ਬਦ ਦੇ ਨਾਲ ਪੂਰਨ ਕਾਰਦੰਤਕ ਜੋੜ ਕੇ, ਜਿਵੇਂ : ਹੱਡ ਭੰਨ ਕੇ, ਮਨ ਲਾ ਕੇ, ਸੁਚੇਤ ਹੋ ਕੇ, ਅਖਾਂ ਭਰ ਕੇ, ਮੋਢਾ ਜੋੜ ਕੇ, ਹੋਸ਼ ਕਰਕੇ, ਆਦਿ।
  6. ਵਰਤਮਾਨ ਕਾਰਦੰਤਕ ਨਾਲ ‘ਸਾਰ’ ਜਾਂ ‘ਹੀ’ ਲਾ ਕੇ, ਜਿਵੇਂ : ਵੇਖਦਿਆਂ ਹੀ, ਜਾਗਦਿਆਂ ਹੀ, ਪੀਂਦੇ ਸਾਰ, ਉਠਦੇ ਸਾਰ, ਆਦਿ।

ਅਭਿਆਸ/ Review

  1. ਕਿਰਿਆ ਵਿਸ਼ੇਸ਼ਣ ਕਿਸ ਨੂੰ ਆਖਦੇ ਹਨ? ਇਸ ਦੀ ਪਰਿਭਾਸ਼ਾ ਉਦਾਹਰਨਾਂ ਸਹਿਤ ਲਿਖੋ।
  2. ਕਿਰਿਆ ਵਿਸ਼ੇਸ਼ਣ ਦੀਆਂ ਕਿਹੜੀਆਂ ਕਿਹੜੀਆਂ ਕਿਸਮਾਂ ਹਨ ? ਉਦਾਹਰਨਾਂ ਸਹਿਤ ਸਪੱਸ਼ਟ ਕਰੋ।
  3. ਹੇਠ ਲਿਖੇ ਵਾਕਾਂ ਵਿੱਚੋਂ ਕਿਰਿਆ ਵਿਸ਼ੇਸ਼ਣ ਚੁਣੋ ਅਤੇ ਉਸਦੀ ਕਿਸਮ ਵੀ ਦੱਸੋ:-
    • ਜਿੱਧਰ ਤੁਸੀਂ ਜਾਵੋਗੇ, ਓਧਰ ਹੀ ਮੈਂ ਜਾਵਾਂਗਾ।
    • ਕਮੀਜ਼ ਕਿੱਲੀ ਉਤੇ ਟੰਗੀ ਹੈ।
    • ਉਸਦੇ ਕਪੜੇ ਬੇਹੱਦ ਭੜਕੀਲੇ ਹਨ।
    • ਮਰੀਜ਼ ਘੜੀ ਮੁੜੀ ਪਾਣੀ ਮੰਗ ਰਿਹਾ ਹੈ।
    • ਰਾਮਿੰਦਰ ਮੇਰੇ ਨਾਲ ਬਹੁਤ ਬੁਰੀ ਤਰਾਂ ਵਰਤਿਆ।
    • ਇਸੇ ਕਰਕੇ ਮੈਂ ਉਸ ਨੂੰ ਕਦੀ ਨਹੀਂ ਬੁਲਾਉਂਦਾ।
    • ਮੈਂ ਉਸ ਨੂੰ ਕਦੀ ਵੇਖਿਆ ਵੀ ਨਹੀਂ।

Leave a Reply