Punjabi Grammar notes for Competitive Exams-ਪੰਜਾਬੀ ਦੀਆਂ ਉਪ-ਭਾਸ਼ਾਵਾਂ
Punjabi Grammar notes for Competitive Exams-ਪੰਜਾਬੀ ਦੀਆਂ ਉਪ-ਭਾਸ਼ਾਵਾਂ:
ਕੋਈ ਵੀ ਭਾਸ਼ਾ ਕਿਸੇ ਵੀ ਰਾਜ ਜਾਂ ਦੇਸ਼ ਦੇ ਅਲੱਗ-ਅਲੱਗ ਹਿੱਸਿਆ ਵਿੱਚ ਵੱਖ-ਵੱਖ ਰੂਪ ਧਾਰ ਲੈਂਦੀ ਹੈ। ਭਾਸ਼ਾ ਦੇ ਇਸੇ ਖੇਤਰੀ ਰੂਪ ਨੂੰ ਉੱਪ-ਭਾਸ਼ਾ ਕਿਹਾ ਜਾਂਦਾ ਹੈ। ਹਰੇਕ ਭਾਸ਼ਾ ਦੀਆਂ ਉਪ-ਭਾਸ਼ਾਵਾਂ ਹੁੰਦੀਆਂ ਹਨ, ਇਸੇ ਤਰ੍ਹਾਂ ਪੰਜਾਬੀ ਭਾਸ਼ਾ ਦੀਆਂ ਵੀ ਨਿਮਨ ਅਨੁਸਾਰ ਉਪ-ਭਾਸ਼ਾਵਾਂ ਹਨ:
Punjabi Grammar notes for Competitive Exams-ਪੰਜਾਬੀ ਦੀਆਂ ਉਪ-ਭਾਸ਼ਾਵਾਂ
ਪੰਜਾਬੀ ਭਾਸ਼ਾ ਦੀਆਂ ਉਪ-ਭਾਸ਼ਾਵਾਂ:
- ਮਾਝੀ :
ਇਹ ਪੰਜਾਬੀ ਭਾਸ਼ਾ ਦਾ ਕੇਂਦਰੀ ਜਾਂ ਟਕਸਾਲੀ ਰੂਪ ਹੈ। ਇਹ ਉਪ-ਭਾਸ਼ਾ ਮਾਝੇ ਦੇ ਇਲਾਕੇ ਵਿੱਚ ਬੋਲੀ ਜਾਂਦੀ ਹੈ ਅਰਥਾਤ ਇਹ ਅਮ੍ਰਿਤਸਰ, ਕਪੂਰਥਲਾ, ਪਠਾਨਕੋਟ, ਤਰਨਤਾਰਨ ਜਿਲਿਆਂ ਵਿੱਚ ਬੋਲੀ ਜਾਂਦੀ ਹੈ। - ਦੁਆਬੀ :
ਇਹ ਦੁਆਬੇ ਦੇ ਇਲਾਕੇ ਵਿੱਚ ਬੋਲੀ ਜਾਂਦੀ ਹੈ ਅਰਥਾਤ ਬਿਆਸ ਅਤੇ ਸਤਲੁਜ ਦਰਿਆ ਦੇ ਵਿਚਕਾਰ ਦੇ ਇਲਾਕੇ ਵਿੱਚ। ਇਹ ਹੁਸ਼ਿਆਰਪੁਰ, ਕਪੂਰਥਲਾ, ਜਲੰਧਰ ਅਤੇ ਨਵਾਂ-ਸ਼ਹਿਰ ਜਿਲਿਆਂ ਵਿੱਚ ਬੋਲੀ ਜਾਂਦੀ ਹੈ। - ਮਲਵਈ :
ਇਹ ਮਾਲਵੇ ਦੇ ਇਲਾਕੇ ਵਿੱਚ ਬੋਲੀ ਜਾਂਦੀ ਹੈ, ਜਿਸ ਵਿੱਚ ਮੁੱਖ ਜਿਲ੍ਹੇ ਮੁਹਾਲੀ, ਫਤਿਹਗੜ੍ਹ, ਬਰਨਾਲਾ, ਬਠਿੰਡਾ, ਮਾਨਸਾ, ਲੁਧਿਆਣਾ, ਮਾਨਸਾ, ਮੋਗਾ, ਮੁਕਤਸਰ, ਫਰੀਦਕੋਟ, ਫ਼ਿਰੋਜ਼ਪੁਰ, ਪਟਿਆਲਾ ਅਤੇ ਸਗਰੂਰ ਦਾ ਕੁੱਝ ਹਿੱਸਾ ਆਉਂਦਾ ਹੈ। - ਪੁਆਧੀ :
ਰੋਪੜ, ਪਟਿਆਲਾ-ਸੰਗਰੂਰ-ਅੰਬਾਲਾ ਦਾ ਕੁੱਝ ਹਿੱਸਾ ਜਿਵੇਂ ਰਾਜਪੁਰਾ, ਭਵਾਨੀਗੜ੍ਹ ਆਦਿ ਦੇ ਹਿੱਸੇ। - ਪੋਠੋਹਾਰੀ :
ਜਿਹਲਮ ਅਤੇ ਰਾਵਲਪਿੰਡੀ। - ਮੁਲਤਾਨੀ :
ਬਹਾਵਲਪੁਰ, ਮੁਲਤਾਨ, ਮੁਜ਼ੱਫਰਗੜ੍ਹ ਦੇ ਇਲਾਕਿਆਂ ਵਿੱਚ ਬੋਲੀ ਜਾਂਦੀ ਹੈ। ਮੁਲਤਾਨੀ ਨੂੰ ਸਟੈਂਡ਼ਰਡ ਪਾਕਿਸਤਾਨੀ ਜਾਂ ਲਹਿੰਦੀ ਵੀ ਕਿਹਾ ਜਾਂਦਾ ਹੈ।
ਨੋਟ : ਉਪ-ਭਾਸ਼ਾ ਦਾ ਇਲਾਕਾ ਸਮਝਣ ਲਈ ਨਿੱਚੇ ਦਿੱਤੇ ਨਕਸ਼ੇ ਦੀ ਸਹਾਇਤਾ ਲਵੋ।
Hope you like. Share with your friends. Sharing is caring. Keep on visiting.