Best Products for You – Amazon.in

Punjabi Grammar for Competitive Exams – ਪੰਜਾਬੀ ਵਿਆਕਰਨ

Punjabi Grammar for Competitive Exams – ਪੰਜਾਬੀ ਵਿਆਕਰਨ

Punjabi Grammar for Competitive Exams – ਪੰਜਾਬੀ ਵਿਆਕਰਨ : ਕਿਸੇ ਵੀ ਭਾਸ਼ਾ ਨੂੰ ਸ਼ੁੱਧ ਅਤੇ ਮਿਆਰੀ ਰੂਪ ਵਿੱਚ ਲਿਖਣ ਲਈ ਵਰਤੇ ਜਾਂਦੇ ਨਿਯਮਾਂ ਦੇ ਸਮੂਹ ਨੂੰ ਵਿਆਕਰਨ ਕਿਹਾ ਜਾਂਦਾ ਹੈ ਅਰਥਾਤ ਭਾਸ਼ਾ ਨੂੰ ਸ਼ੁੱਧ ਰੂਪ ਵਿੱਚ ਲਿਖਣ ਲਈ ਜੋ ਰੂਲ ਵਰਤੇ ਜਾਂਦੇ ਹਨ, ਉਨ੍ਹਾਂ ਦੇ ਸੰਗ੍ਰਹਿ ਨੂੰ ਵਿਆਕਰਨ ਦਾ ਨਾਮ ਦਿੱਤਾ ਜਾਂਦਾ ਹੈ। ਵਿਆਕਰਨ ਦੇ ਮੁੱਖ ਅੰਗ ਹੇਠ ਲਿਖੇ ਅਨੁਸਾਰ ਹਨ:

  1. ਧੁੰਨੀਆਂ ਦੀ ਵਿਆਖਿਆ               –   ਧੁੰਨੀ-ਬੋਧ ਅਤੇ ਲਿਪੀ-ਬੋਧ
  2. ਸ਼ਬਦਾਂ ਦੀ ਵਿਆਖਿਆ               –    ਸ਼ਬਦ-ਬੋਧ
  3. ਸ਼ਬਦਾਂ ਦੀ ਅਰਥ ਪੱਖੇ ਵਿਆਖਿਆ –    ਅਰਥ-ਬੋਧ
  4. ਵਾਕਾਂ ਦੀ ਵਿਆਖਿਆ                –     ਵਾਕ-ਬੋਧ

ਧੁੰਨੀ-ਬੋਧ

ਧੁੰਨੀ ਮੂੰਹ ਵਿਚੋਂ ਨਿਕਲਣ ਵਾਲੀ ਛੋਟੀ ਤੋਂ ਛੋਟੀ ਨਿਰਾਰਥਕ ਵਿਆਕਰਨਕ ਇਕਾਈ ਹੈ। ਧੁੰਨੀਆਂ ਦੋ ਪ੍ਰਕਾਰ ਦੀਆਂ ਹੁੰਦੀਆਂ ਹਨ:-

  1. ਸਵਰ ਧੁੰਨੀਆਂ:
    ਜਿਨ੍ਹਾਂ ਧੁੰਨੀਆਂ ਦੇ ਉਚਾਰਨ ਸਮੇਂ ਉਚਰਾਨ ਅੰਗ ਸਾਹ ਦੇ ਨਿਕਲਣ ਵਿੱਚ ਕੋਈ ਖਾਸ ਰੁਕਾਵਟ ਨਹੀਂ ਪਾਉਂਦੇ। ਆਵਾਜ਼ ਬਿਨ੍ਹਾਂ ਰੁਕੇ ਫੇਫੜਿਆਂ ਵਿੱਚੋਂ ਬਾਹਰ ਨਿਕਲਦੀ ਹੈ। ਪੰਜਾਬੀ ਵਿੱਚ ਦਸ ਸਵਰ ਧੁੰਨੀਆਂ ਹਨ:

    ਅ   ਆ   ਇ   ਈ   ਉ   ਊ   ਏ   ਐ   ਓ   ਔ      (10)
    
    ਸਵਰ ਧੁੰਨੀਆਂ ਵੀ ਦੋ ਪ੍ਰਕਾਰ ਦੀਆਂ ਹੁੰਦੀਆਂ ਹਨ:
    () ਹ੍ਰਸਵ ਜਾਂ ਲਘੂ ਸਵਰ ਧੁੰਨੀਆਂ:   ਅ ਇ ਉ               (3)   ਘੱਟ ਉਚਾਰਨ ਸਮਾਂ।
    () ਦੀਰਘ ਸਵਰ ਧੁੰਨੀਆਂ ਆ ਈ ਊ ਏ ਐ ਓ ਔ     (7)   ਦੁੱਗਣਾ ਉਚਾਰਨ ਸਮਾਂ।
  2. ਵਿਅੰਜਨ ਧੁੰਨੀਆਂ:
    ਜਿਨ੍ਹਾਂ ਧੁੰਨੀਆਂ ਦੇ ਉਚਾਰਨ ਵੇਲੇ ਉਚਾਰਨ ਅੰਗ ਥੋੜ੍ਹੀ ਜਿਹੀ ਰੁਕਾਵਟ ਪਾਉਂਦੇ ਹਨ। ਪੰਜਾਬੀ ਵਿੱਚ ਕੁੱਲ 38 ਵਿਅੰਜਨ ਧੁੰਨੀਆਂ ਹਨ। ( ਤੋਂ ਲੈ ਕੇ ਤੱਕ)

ਲਿਪੀ-ਬੋਧ

ਕਿਸੇ ਵੀ ਬੋਲੀ ਨੂੰ ਲਿਖਤੀ ਰੂਪ ਵਿੱਚ ਪ੍ਰਗਟ ਕਰਨ ਲਈ ਵਰਤੇ ਜਾਂਦੇ ਅੱਖਰਾਂ ਅਤੇ ਚਿੰਨ੍ਹਾਂ ਦੇ ਸਮੂਹ ਨੂੰ ਲਿਪੀ ਕਿਹਾ ਜਾਂਦਾ ਹੈ। ਪੰਜਾਬੀ ਭਾਸ਼ਾ ਨੂੰ ਲਿਖਣ ਲਈ ਗੁਰਮੁੱਖੀ ਲਿਪੀ ਦੀ ਵਰਤੋ ਕੀਤੀ ਜਾਂਦੀ ਹੈ। ਹੁਣ ਅੱਖਰਾਂ ਅਤੇ ਚਿੰਨ੍ਹਾਂ ਤੇ ਥੋੜਾ ਚਾਨਣਾ ਪਾਉਂਦੇ ਹਾਂ:

  1. ਵਰਨਮਾਲਾ ਜਾਂ ਪੈਂਤੀ : ਅਰਥਾਤ ਗੁਰਮੁੱਖੀ ਲਿਪੀ ਦੇ ਅੱਖਰ। ਪੰਜਾਬੀ ਵਰਨਮਾਲਾ ਦੇ ਕੁੱਲ 41(35+6) ਅੱਖਰ ਹਨ, ਜਿਨ੍ਹਾਂ ਵਿੱਚ ਛੇ ਅੱਖਰ ਫਾਰਸੀ ਤੋਂ ਲਏ ਗਏ ਹਨ। ਪੰਜਾਬੀ ਭਾਸ਼ਾ ਦੀ ਵਰਨਮਾਲਾ ਨਿਮਨ ਅਨੁਸਾਰ ਹੈ:
              ਓ  ਅ  ੲ  ਸ  ਹ        - ਮੁੱਖ ਵਰਗ
    ਕਵਰਗ     ਕ  ਖ  ਗ  ਘ  ਙ        - ਕੰਠੀ
    ਚਵਰਗ     ਚ  ਛ  ਜ  ਝ  ਞ        - ਤਾਲਵੀ
    ਟਵਰਗ     ਟ  ਠ  ਡ  ਢ  ਣ        - ਮੁਰਧਨੀ
    ਤਵਰਗ     ਤ  ਥ  ਦ  ਧ  ਨ        - ਦੰਤੀ
    ਪਵਰਗ     ਪ  ਫ  ਬ  ਭ  ਮ        - ਹੋਠੀ
              ਯ  ਰ  ਲ  ਵ  ੜ        - ਅੰਤਿਮ ਵਰਗ
              ਸ਼  ਖ਼  ਗ਼  ਜ਼  ਫ਼  ਲ਼     - ਨਵੀਨ ਵਰਗ(ਫਾਰਸੀ ਤੋਂ ਲਏ ਗਏ ਹਨ।) 

    ਨੋਟ :
    1. ਨਾਸਿਕੀ ਵਿਅੰਜਨ (5)         – ਙ  ਵ  ਣ  ਨ  ਮ
    2. ਸਵਰ ਵਿਅੰਜਨ (3)            – ਓ  ਅ  ੲ
    3. ਅਰਧ ਸਵਰ ਵਿਅੰਜਨ (2)   – ਯ  ਵ
    4. ਦੁੱਤ ਅੱਖਰ (3)                 – ਹ  ਰ  ਵ (ਜੋ ਵਿਅੰਜਨਾ ਦੇ ਪੈਰਾ ਵਿੱਚ ਲੱਗਦੇ ਹਨ।)
    5. ਜਿਨ੍ਹਾਂ ਅੱਖਰਾਂ ਤੋਂ ਕੋਈ ਵੀ ਸ਼ਬਦ ਸ਼ੁਰੂ ਨਹੀਂ ਹੁੰਦਾ(5) : ਙ  ਵ  ਣ  ਨ  ਮ

  2. ਚਿੰਨ  – ਪੰਜਾਬੀ ਵਿਆਕਰਨ ਵਿੱਚ ਮੁੱਖ ਦੋ ਪ੍ਰਕਾਰ ਦੇ ਚਿੰਨ ਹੁੰਦੇ ਹਨ – ਲਗਾ ਅਤੇ ਲਗਾਖਰ

    (ਓ) ਲਗਾ - ਇਹ ਅੱਖਰਾਂ ਦੇ ਨਾਲ ਲਗਦੀਆਂ ਹਨ। ਪੰਜਾਬੀ ਵਿਆਕਰਨ ਵਿੱਚ ਦਸ(10) ਲਗਾ ਹਨ।
               ਇਨ੍ਹਾਂ ਲਗਾ ਦੇ ਚਿੰਨ ਅਤੇ ਨਾਮ ਨਿਮਨ ਅਨੁਸਾਰ ਹਨ :-
               1. ਮੁਕਤਾ   - ਕੋਈ ਚਿੰਨ ਨਹੀਂ  - ਅ
               2. ਕੰਨਾ    -     ਾ       - ਆ
               3. ਸਿਹਾਰੀ  -     ਿ       - ਇ
               4. ਬਿਹਾਰੀ  -    ੀ        - ਈ
               5. ਔਂਕੜ   -     ੁ        - ਉ
               6. ਦੁਲੈਂਕੜ  -     ੂ        - ਊ
               7. ਲਾ     -     ੇ        - ਏ
               8. ਦੁਲਾਵਾਂ  -     ੈ        - ਐ
               9. ਹੋੜਾ    -     ੋ        - ਓ
              10. ਕਨੌੜਾ   -    ੌ        -  ਔ
    
    (ਅ) ਲਗਾਖਰ - ਇਹ ਉਹ ਚਿੰਨ ਹਨ ਜੋ ਲਗਾ ਨਾਲ ਲੱਗਦੇ ਹਨ। ਪੰਜਾਬੀ ਵਿਆਕਰਨ ਵਿੱਚ ਤਿੰਨ ਲਗਾਖਰ 
                 ਹੁੰਦੇ ਹਨ- ਬਿੰਦੀ, ਟਿੱਪੀ, ਅੱਧਕ।
    

     ਲਗਾਖਰਚਿੰਨ੍ਹਜਿਨ੍ਹਾਂ ਲਗਾ ਨਾਲ ਲੱਗਦੀ ਹੈ।ਲਗਾ ਚਿੰਨਗਿਣਤੀਵਿਸ਼ੇਸ ਕਥਨ
    1ਬਿੰਦੀਕੰਨਾ, ਬਿਹਾਰੀ, ਲਾ, ਦੁਲਾਵਾਂ, ਹੋੜਾ, ਕਨੌੜਾਆ, ਈ, ਏ, ਐ, ਓ, ਔ6ਨਾਸਿਕੀ
    2ਟਿੱਪੀਮੁਕਤਾ, ਸਿਹਾਰੀ, ਔਕੜ, ਦੁਲੈਕੜਅ, ਇ, ਉ, ਊ4ਨਾਸਿਕੀ
    3ਅੱਧਕਮੁਕਤਾ, ਸਿਹਾਰੀ, ਔਕੜ, ਦੁਲਾਵਾਅ, ਇ, ਉ, ਊ4ਦਬਾਅ, ਬਲ, ਦੋਹਰੀ ਅਵਾਜ।

ਸ਼ਬਦ-ਬੋਧ

ਸ਼ਬਦ ਅੱਖਰਾਂ, ਲਗਾ ਅਤੇ ਲਗਾਖਰਾਂ ਦੇ ਸੁਮੇਲ ਤੋਂ ਬਣਦੇ ਹਨ। ਸ਼ਬਦ ਵਿਆਕਰਨ ਦੀ ਛੋਟੀ ਤੋਂ ਛੋਟੀ ਸੁਤੰਤਰ ਅਤੇ ਸਾਰਥਕ ਇਕਾਈ ਹੈ। ਸ਼ਬਦਾਂ ਦੀ ਵੱਖ-ਵੱਖ ਤਰ੍ਹਾਂ ਨਾਲ ਵੰਡ ਨਿਮਨ ਅਨੁਸਾਰ ਹੈ:

(ਓ)  ਵਿਕਾਰੀ ਅਤੇ ਅਵਿਕਾਰੀ

  1. ਵਿਕਾਰੀ     : ਜਿਨ੍ਹਾਂ ਸ਼ਬਦਾਂ ਦੇ ਰੂਪ ਬਦਲਦੇ ਰਹਿੰਦੇ ਹਨ ਜਿਵੇਂ ਕਿ ਘਰ ਤੋਂ ਘਰਾਂ। (ਨਾਵ, ਪੜਨਾਵ, ਵਿਸ਼ੇਸ਼ਣ, ਕਿਰਿਆ)
  2. ਅਵਿਕਾਰੀ  : ਜਿਨ੍ਹਾਂ ਸ਼ਬਦਾਂ ਦੇ ਰੂਪ ਨਹੀਂ ਬਦਲਦੇ ਜਿਵੇਂ ਕਿ ਨੇ, ਦੀ, ਸੀ ਆਦਿ। (ਸਬੰਧਕ, ਯੋਜਕ, ਵਿਸਮਿਕ ਆਦਿ)

(ਅ)  ਸਾਰਥਕ ਅਤੇ ਨਿਰਾਰਥਕ

  1. ਸਾਰਥਕ     : ਅਰਥਪੂਰਨ ਸ਼ਬਦ ਜਿਵੇਂ ਕਿ ਘੜਾ, ਚਾਹ, ਪਾਣੀ ਆਦਿ।
  2. ਨਿਰਾਰਥਕ  : ਅਰਥਹੀਣ ਸ਼ਬਦ ਜਿਵੇਂ ਕਿ ਚਾਹ-ਚੂਹ , ਪਾਣੀ-ਧਾਣੀ ਆਦਿ।

(ੲ) ਮੂਲ ਸ਼ਬਦ ਅਤੇ ਰਚਿਤ ਸ਼ਬਦ(ਜਰੂਰੀ)

  1. ਮੂਲ ਸ਼ਬਦ     : ਜਿਹੜੇ ਸ਼ਬਦ ਆਪਣੇ ਆਪ ਵਿੱਚ ਪੂਰਨ ਇਕਾਈ ਹੁੰਦੇ ਹਨ ਅਤੇ ਅੱਗੇ ਨਹੀਂ ਤੋੜੇ ਜਾ ਸਕਦੇ। ਜਿਵੇਂ ਕਿ ਚਿੜੀ, ਜਹਾਜ, ਪਾਪੜ, ਪੱਥਰ ਆਦਿ।
  2. ਰਚਿਤ ਸ਼ਬਦ : ਜਿਹੜੇ ਸ਼ਬਦ ਮੂਲ ਸ਼ਬਦਾਂ ਤੋਂ ਵੱਖ-ਵੱਖ ਢੰਗ ਨਾਲ ਰਚੇ ਜਾਂਦੇ ਹਨ। ਇਹ ਦੋ ਪ੍ਰਕਾਰ ਦੇ ਹੁੰਦੇ ਹਨ – ਸਮਾਸੀ ਅਤੇ ਉਤਪੰਨ।
    (ਓ) ਸਮਾਸੀ ਸ਼ਬਦ
    ਸਮਾਸ ਅਰਥਾਤ ਜੋੜਨਾ। ਜਦੋਂ ਦੋ ਜਾਂ ਦੋ ਤੋਂ ਵੱਧ ਸ਼ਬਦਾਂ ਨੂੰ ਜੋੜ ਕੇ ਨਵਾਂ ਸ਼ਬਦ ਬਣਾਇਆ ਜਾਂਦਾ ਹੈ ਅਤੇ ਨਵਾਂ ਸ਼ਬਦ ਅਰਥਪੂਰਨ ਹੁੰਦਾ ਹੈ, ਤਾਂ ਅਜਿਹੇ ਸ਼ਬਦ ਨੂੰ ਸਮਾਸੀ ਸ਼ਬਦ ਕਿਹਾ ਜਾਂਦੀ ਹੈ। ਜਿਵੇਂ ਕਿ ਘੋੜਿਆਂ ਦੀ ਦੋੜ ਤੋਂ ਘੋੜ-ਦੌੜ, ਭੇਡਾਂ ਦੀ ਚਾਲ ਤੋਂ ਭੇਡ-ਚਾਲ, ਚਿੱਟੀ ਦਾੜ੍ਹੀ ਵਾਲਾ ਤੋਂ ਚਿੱਟ-ਦਾੜੀਆ
    (ਅ) ਉਤਪੰਨ ਸ਼ਬਦ
    ਇਹ ਸ਼ਬਦ ਮੂਲ ਸ਼ਬਦਾਂ ਦੇ ਅਗੇਤਰ ਜਾਂ ਪਿਛੇਤਰ ਲਗਾ ਕੇ ਬਣਾਏ ਜਾਂਦੇ ਹਨ। ਜਿਵੇਂ ਕਿ ਅਣਖੀਲਾ  ਸ਼ਬਦ ਅਣਖ+ਈਲਾ  ਤੋਂ ਬਣਿਆ ਹੈ, ਇਸੇ ਤਰ੍ਹਾਂ ਅਣਸੁਣਿਆ – ਅਣ+ਸੁਣਿਆ, ਬਦਕਿਸਮਤ – ਬਦ+ਕਿਸਮਤ ਆਦਿ

ਸ਼ਬਦ-ਸ਼੍ਰੇਣੀਆਂ

ਸ਼ਬਦਾਂ ਨੂੰ ਅੱਠ ਸ਼ਬਦ-ਸ਼੍ਰੇਣੀਆਂ ਵਿੱਚ ਵੰਡਿਆ ਜਾਂਦਾ ਹੈ:

 ਸ਼ਬਦ-ਸ਼੍ਰੇਣੀ ਦਾ ਨਾਂਕਿਸਮਾਂ ਦੀ ਗਿਣਤੀਕਿਸਮਾਂ
1ਨਾਵ ਜਾਂ ਨਾਓ5ਆਮ/ਜਾਤੀਵਾਚਕ, ਖਾਸ/ਨਿੱਜਵਾਚਕ, ਵਸਤੂਵਾਚਕ, ਇਕੱਠਵਾਚਕ ਅਤੇ ਭਾਵਵਾਚਕ
2ਪੜਨਾਵ6ਪੁਰਖਵਾਚਕ(3), ਨਿੱਜਵਾਚਕ, ਨਿਸਚੈਵਾਚਕ, ਅਨਿਸ਼ਚੈਵਾਚਕ, ਸਬੰਧਵਾਚਕ ਅਤੇ ਪ੍ਰਸ਼ਨਵਾਚਕ
3ਵਿਸ਼ੇਸ਼ਣ5ਗੁਣਵਾਚਕ(3), ਸੰਖਿਆਵਾਚਕ(6), ਨਿਸ਼ਚੈਵਾਚਕ(2), ਪਰਿਮਾਣਵਾਚਕ(2) ਅਤੇ ਪੜਨਾਵੀਂ ਵਿਸ਼ੇਸ਼ਣ
4ਕਿਰਿਆ2ਅਕਰਮਕ ਅਤੇ ਸਕਰਮਕ(ਨੋਟ- ਕਿਰਿਆ ਦੀ ਵੰਡ ਕਈ ਪ੍ਰਕਾਰ ਨਾਲ ਕੀਤੀ ਜਾ ਸਕਦੀ ਹੈ।)
5ਕਿਰਿਆ-ਵਿਸ਼ੇਸ਼ਣ8ਕਾਲਵਾਚਕ, ਸਥਾਨਵਾਚਕ, ਪ੍ਰਕਾਰਵਾਚਕ, ਕਾਰਨਵਾਚਕ, ਪਰਿਮਾਣਵਾਚਕ, ਸੰਖਿਆਵਾਚਕ, ਨਿਰਣਾਵਾਚਕ, ਨਿਸ਼ਚੈਵਾਚਕ
6ਸਬੰਧਕ3ਪੂਰਨ, ਅਪੂਰਨ ਅਤੇ ਦੁਬਾਜਰੇ
7ਯੋਜਕ2ਸਮਾਨ(4) ਅਤੇ ਅਧੀਨ(7) ਯੋਜਕ
8ਵਿਸਮਿਕ10ਪ੍ਰਸ਼ੰਸਾਵਾਚਕ, ਸ਼ੋਕਵਾਚਕ, ਹੈਰਾਨੀਵਾਚਕ, ਸੂਚਨਾਵਾਚਕ, ਸੰਬੋਧਕੀ, ਸਤਿਕਾਰਬੋਧਕ, ਫਿਟਕਾਰ ਵਾਚਕ, ਅਸ਼ੀਸ਼ਵਾਚਕ, ਇੱਛਾਵਾਚਕ ਅਤੇ ਸਲਾਹੁਤਾਵਾਚਕ


Summary /  ਸਾਰ

View Fullscreen

ਉਮੀਦ ਹੈ ਤੁਹਾਨੂੰ ਪੋਸਟ ਪਸੰਦ ਆਈ ਹੋਵੇਗੀ।

Keep on Visiting for more updates.

Leave a Reply